Surprise Me!

America ਦੀ NGO 'ਇੰਟਰਨੈਸ਼ਨਲ ਯੰਗ ਈਕੋ-ਹੀਰੋ' ਅਵਾਰਡ 2023 ਲਈ ਚੁਣੇ ਗਏ ਪੰਜ ਭਾਰਤੀ ਮੁੰਡੇ-ਕੁੜੀਆਂ ਸ਼ਾਮਲ|

2023-08-18 1 Dailymotion

ਭਾਰਤ ਦੇ ਪੰਜ ਨੌਜਵਾਨਾਂ ਸਣੇ ਦੁਨੀਆਂ ਭਰ ਦੇ 17 ਨੌਜਵਾਨ ਵਾਤਾਵਰਨ ਕਾਰਕੁਨਾਂ ਨੂੰ 2023 ਦੇ “ਇੰਟਰਨੈਸ਼ਨਲ ਯੰਗ ਈਕੋ-ਹੀਰੋ’’ ਪੁਰਸਕਾਰ ਲਈ ਚੁਣਿਆ ਗਿਆ ਹੈ। ਉਨ੍ਹਾਂ ਨੇ ਦੁਨੀਆ ਦੀਆਂ ਕੱੁਝ ਸੱਭ ਤੋਂ ਵੱਧ ਦਬਾਅ ਵਾਲੀਆਂ ਵਾਤਾਵਰਨ ਚੁਣੌਤੀਆਂ ਨਾਲ ਨਜਿੱਠਣ ਲਈ ਪਹਿਲਕਦਮੀਆਂ ਕੀਤੀਆਂ ਹਨ। ਅਮਰੀਕਾ ਸਥਿਤ NGO “ਐਕਸ਼ਨ ਫ਼ਾਰ ਨੇਚਰ’’ ਨੇ ਜਿਹੜੇ ਨੌਜਵਾਨ ਵਾਤਾਵਰਨ ਕਾਰਕੁਨਾਂ ਦੀ ਉਨ੍ਹਾਂ ਦੇ ਯਤਨਾਂ ਸਦਕਾ ਪੁਰਸਕਾਰ ਲਈ ਚੋਣ ਕੀਤੀ ਹੈ ਉਨ੍ਹਾਂ ਵਿਚ ਮੇਰਠ ਤੋਂ ਈਹਾ ਦੀਕਸ਼ਿਤ, ਬੈਂਗਲੁਰੂ ਤੋਂ ਮਾਨਿਆ ਹਰਸ਼ਾ, ਨਵੀਂ ਦਿੱਲੀ ਤੋਂ ਨਿਰਵਾਨ ਸੋਮਾਨੀ ਅਤੇ ਮੰਨਤ ਕੌਰ ਅਤੇ ਮੁੰਬਈ ਦਾ ਕਰਨਵ ਰਸਤੋਗੀ ਸ਼ਾਮਲ ਹੈ। ‘ਇੰਟਰਨੈਸਨਲ ਯੰਗ ਈਕੋ-ਹੀਰੋ’ ਐਵਾਰਡ ਪ੍ਰੋਗਰਾਮ 8 ਤੋਂ 16 ਸਾਲ ਦੀ ਉਮਰ ਦੇ ਬੱਚਿਆਂ ਅਤੇ ਅੱਲ੍ਹੜ ਉਮਰ ਦੇ ਨੌਜਵਾਨਾਂ ਨੂੰ ਦਿਤਾ ਜਾਂਦਾ ਹੈ, ਜਿਨ੍ਹਾਂ ਨੇ ਵਾਤਾਵਰਣ ਦੇ ਸਭ ਤੋਂ ਵੱਧ ਦਬਾਅ ਵਾਲੇ ਮੁੱਦਿਆਂ ਨੂੰ ਹੱਲ ਕਰਨ ਲਈ ਕੰਮ ਕੀਤਾ ਹੈ।

Five Indian boys and girls selected for America's NGO 'International Young Eco-Hero' Award 2023.

#americanews #punjabnews #ecohero

Buy Now on CodeCanyon